top of page

ਵਿਅਕਤੀਗਤ ਸਿਹਤ ਬੀਮਾ

ਕਿਸੇ ਸੱਟ ਜਾਂ ਬਿਮਾਰੀ ਦੇ ਨਤੀਜੇ ਵਜੋਂ ਰੋਕਥਾਮ ਸੰਭਾਲ ਜਾਂ ਡਾਕਟਰੀ ਬਿੱਲਾਂ ਦੇ ਖਰਚਿਆਂ ਨਾਲ ਤੁਹਾਡੀ ਬਚਤ ਖ਼ਰਚ ਹੋ ਸਕਦੀ ਹੈ ਅਤੇ ਤੁਹਾਡਾ ਬਜਟ ਬਿਗੜ ਸਕਦਾ ਹੈ |ਹਾਲਾਂਕਿ ਪ੍ਰੋਵਿੰਸ਼ੀਅਲ ਹੈਲਥ ਕਵਰੇਜ ਯੋਜਨਾ ਬਹੁਤ ਸਾਰੇ ਡਾਕਟਰੀ ਖਰਚਿਆਂ ਨੂੰ ਕਵਰ ਕਰਦੀ ਹੈ, ਪਰ ਫਿਰ ਵੀ ਕੁਝ ਖਰਚੇ ਤੁਹਾਡੀ ਜੇਬ ਤੇ ਭਾਰੀ ਪੈ ਸਕਦੇ ਨੇ |
ਜਿਸ ਸੂਬੇ ਤੇ ਤੁਸੀਂ ਰਹਿ ਰਹੇ ਹੋ, ਉਸ ਉੱਤੇ ਨਿਰਭਰ ਕਰਦਿਆਂ, ਤੁਹਾਨੂੰ ਇਹਨਾਂ ਲਈ  ਭੁਗਤਾਨ ਕਰਨਾ ਪੈ ਸਕਦਾ ਹੈ:-
  • ਗੰਭੀਰ ਸਿਹਤ ਹਾਲਤਾਂ ਦੇ ਇਲਾਜ ਲਈ ਨੁਸਖ਼ੇ ਵਾਲੀਆਂ ਦਵਾਈਆਂ/Prescription Drugs for treating severe health conditions.

  • ਮੈਡੀਕਲ ਉਪਕਰਣ ਜਿਵੇਂ ਕਿ ਗਲੂਕੋਜ਼ ਮਾਨੀਟਰ, ਕਰੈਚਜ਼|

  • ਪ੍ਰੈਕਟੀਸ਼ਨਰ ਜਿਵੇਂ ਫਿਜ਼ੀਓਥੈਰਾਪਿਸਟ, ਕਾਇਰੋਪ੍ਰੈਕਟਰਸ, ਮਸਾਜ ਥੈਰੇਪਿਸਟ|

  • ਕੁਝ ਦੰਦਾਂ ਅਤੇ ਅੱਖਾਂ ਦੀ ਦੇਖਭਾਲ|

ਸਾਡੀ ਪਾਲਿਸੀ ਦੀ ਚੋਣ ਦੇ ਅਧਾਰ ਤੇ ਨਿੱਜੀ ਸਿਹਤ ਬੀਮਾ ਇਹਨਾਂ ਖਰਚਿਆਂ ਨੂੰ ਪੂਰਾ ਕਰ ਸਕਦਾ ਹੈ|
ਜ਼ਿਆਦਾਤਰ ਬੀਮਾ ਕੰਪਨੀਆਂ ਮੈਡੀਕਲ ਸੇਵਾ ਪ੍ਰਦਾਤਾਵਾਂ ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ ਗਾਹਕ ਨੂੰ ਉਨ੍ਹਾਂ ਦੇ ਖਰਚਿਆਂ ਨੂੰ ਉਨ੍ਹਾਂ ਦੇ ਚੁਣੇ ਕਵਰ ਦੀ ਸੀਮਾ ਤੱਕ ਲੈ ਪਾਉਣਾ ਸੌਖਾ ਹੋ ਜਾਂਦਾ ਹੈ|
ਨਿੱਜੀ ਸਿਹਤ ਬੀਮਾ ਯੋਜਨਾ ਇੱਕ ਵਿਅਕਤੀਗਤ ਯੋਜਨਾ ਦੇ ਤੌਰ ਤੇ ਖਰੀਦੀ ਜਾ ਸਕਦੀ ਹੈ, ਜਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਜਿਵੇਂ ਪਤਨੀ ਜਾਂ ਬੱਚਿਆਂ ਨੂੰ ਕਵਰ ਕਰ ਸਕਦੇ ਹੋ| ਕੁਝ ਨਿੱਜੀ ਸਿਹਤ ਬੀਮਾ ਯੋਜਨਾਵਾਂ ਵਿੱਚ ਟਰੈਵਲ ਬੀਮਾ ਸ਼ਾਮਿਲ  ਹੋ ਸਕਦਾ ਹੈ.
ਵਿਅਕਤੀਗਤ ਸਿਹਤ ਬੀਮਾ ਯੋਜਨਾ ਉਨ੍ਹਾਂ ਲੋਕਾਂ ਲਈ ਵੀ ਲਾਭਕਾਰੀ ਹੈ ਜੋ ਹੁਣੇ-ਹੁਣੇ ਰਿਟਾਇਰ  ਹੋਏ ਹਨ ਅਤੇ ਉਨ੍ਹਾਂ ਦੇ ਕੰਮ ਤੋਂ ਸਮੂਹਕ ਕਵਰੇਜ(Group Coverage) ਹੁੰਦੀ ਸੀ ਜਿੱਥੇ ਉਨ੍ਹਾਂ ਦੇ ਡਾਕਟਰੀ ਖਰਚੇ ਸ਼ਾਮਲ ਹੁੰਦੇ ਸਨ|ਰਿਟਾਇਰਮੈਂਟਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਦੇ ਸਮੂਹ ਕਵਰੇਜ ਨੂੰ ਨਿੱਜੀ ਸਿਹਤ ਬੀਮੇ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਖ਼ਾਸ ਤੌਰ ਤੇ ਦਿੱਤੀ ਜਾਂਦੀ ਹੈ।

ਤੁਹਾਡਾ  ਨਿੱਜੀ ਸਿਹਤ ਬੀਮਾ ਕਿਉਂ ਹੋਣਾ ਚਾਹੀਦਾ ਹੈ ?

  • ਜੇ ਤੁਸੀਂ ਜ਼ਖਮੀ ਹੋ ਜਾਂਦੇ ਹੋ ਅਤੇ ਮੁੜ ਵਸੇਬਾ (Recovery) ਇਲਾਜਾਂ ਦੀ ਜ਼ਰੂਰਤ ਹੈ, ਤੁਹਾਨੂੰ ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰ ਦੀ ਸੇਵਾਵਾਂ ਦੀ ਜ਼ਰੂਰਤ ਹੈ|

  • ਜੇ ਕਦੇ ਤੁਸੀ ਬੀਮਾਰ ਹੋ ਜਾਂਦੇ ਹੋ ਤਾਂ  ਇਲਾਜ ਲਈ ਮਹਿੰਗੇ ਨੁਸਖ਼ੇ (prescription)ਵਾਲੀਆਂ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ|

  • ਤੁਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਦੰਦਾਂ ਦੇ ਇਲਾਜ ਜਾਂ ਅੱਖਾਂ ਦੀ  ਦੇਖਭਾਲ 'ਤੇ ਖਰਚ ਕਰਨਾ ਹੋਵੇ ਤਾਂ  ਤੁਹਾਨੂੰ ਅਦਾਇਗੀ ਹੋ ਸਕਦੀ ਹੋਵੇ|

  • ਜੇ ਤੁਸੀਂ ਕਦੇ ਜ਼ਖਮੀ ਹੋ ਜਾਂਦੇ ਹੋ ਜਾਂ ਬੀਮਾਰ ਹੋ ਜਾਂਦੇ ਹੋ ਤਾਂ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡੀ ਬਚਤ(Savings)ਡਾਕਟਰੀ ਖਰਚਿਆਂ ਵਿਚ ਚਲੀ  ਜਾਵੇ |

bottom of page